ਪੰਜਾਬੀ (Punjabi)
ਪੰਜਾਬੀ ਵਿੱਚ ਔਨਲਾਈਨ ਸੁਰੱਖਿਆ ਸਲਾਹ ਅਤੇ ਸਰੋਤਾਂ ਦੀ ਪੜਚੋਲ ਕਰੋ।
ਈ-ਸੇਫ਼ਟੀ ਕਮਿਸ਼ਨਰ (eSafety)
ਈ-ਸੇਫ਼ਟੀ ਕਮਿਸ਼ਨਰ (eSafety) ਔਨਲਾਈਨ ਸੁਰੱਖਿਆ ਸੰਬੰਧੀ ਆਸਟ੍ਰੇਲੀਆ ਦਾ ਸੁਤੰਤਰ ਰੈਗੂਲੇਟਰ ਹੈ। ਅਸੀਂ ਆਸਟ੍ਰੇਲੀਆ ਦੀ ਇੱਕ ਸਰਕਾਰੀ ਏਜੰਸੀ ਹਾਂ।
eSafety ਸਾਰੇ ਆਸਟ੍ਰੇਲੀਆਈ ਲੋਕਾਂ ਨੂੰ ਔਨਲਾਈਨ ਨੁਕਸਾਨਾਂ ਤੋਂ ਸੁਰੱਖਿਅਤ ਰੱਖਣ ਵਿੱਚ ਮੱਦਦ ਕਰਦੀ ਹੈ ਅਤੇ ਸੁਰੱਖਿਅਤ, ਵਧੇਰੇ ਸਕਾਰਾਤਮਕ ਔਨਲਾਈਨ ਅਨੁਭਵ ਕਰਨ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਦੀ ਹੈ। ਸਾਡੇ ਕੋਲ ਜ਼ਿਆਦਾਤਰ ਔਨਲਾਈਨ ਪਲੇਟਫਾਰਮਾਂ ਅਤੇ ਫੋਰਮਾਂ ਵਿੱਚ ਆਸਟ੍ਰੇਲੀਆਈ ਲੋਕਾਂ ਦੀ ਸੁਰੱਖਿਆ ਲਈ ਕਾਨੂੰਨੀ ਸ਼ਕਤੀਆਂ ਹਨ ਜਿੱਥੇ ਲੋਕ ਸ਼ੋਸ਼ਣ ਜਾਂ ਨੁਕਸਾਨ ਦਾ ਅਨੁਭਵ ਕਰਦੇ ਹਨ।
eSafety ਕੋਲ ਮੁਫ਼ਤ ਔਨਲਾਈਨ ਸੁਰੱਖਿਆ ਪ੍ਰੋਗਰਾਮ ਅਤੇ ਸਰੋਤ ਵੀ ਹਨ।
eSafety ਗੰਭੀਰ ਤੌਰ 'ਤੇ ਨੁਕਸਾਨਦੇਹ ਔਨਲਾਈਨ ਸਮੱਗਰੀ ਨੂੰ ਹਟਾਉਣ ਵਿੱਚ ਵੀ ਮੱਦਦ ਕਰ ਸਕਦੀ ਹੈ। ਗੰਭੀਰ ਨੁਕਸਾਨਦੇਹ ਸਮੱਗਰੀ ਵਿੱਚ ਸ਼ਾਮਲ ਹੋ ਸਕਦੇ ਹਨ:
- ਬੱਚਿਆਂ ਨਾਲ ਸਾਈਬਰ ਧੱਕੇਸ਼ਾਹੀ
- ਬਾਲਗ ਸਾਈਬਰ ਸ਼ੋਸ਼ਣ
- ਤਸਵੀਰਾਂ ਜਾਂ ਵੀਡੀਓ ਵਿੱਚ ਦਿਖਾਏ ਗਏ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਸਾਂਝੀਆਂ ਕੀਤੀਆਂ ਸਰੀਰਕ ਸੰਬੰਧਾਂ ਦੀਆਂ ਤਸਵੀਰਾਂ ਜਾਂ ਵੀਡੀਓ
- ਗ਼ੈਰ-ਕਾਨੂੰਨੀ ਅਤੇ ਪਾਬੰਦੀਸ਼ੁਦਾ ਸਮੱਗਰੀ।
ਇਹ ਜਾਣਨ ਲਈ ਕਿ ਰਿਪੋਰਟ ਕਿਵੇਂ ਕੀਤੀ ਜਾਵੇ, ਇੱਥੇ ਜਾਓ: eSafety.gov.au/report
ਤੁਸੀਂ eSafety ਨੂੰ ਰਿਪੋਰਟ ਕਰਨ ਵਿੱਚ ਤੁਹਾਡੀ ਮੱਦਦ ਕਰਨ ਲਈ ਦੁਭਾਸ਼ੀਆ ਲੈਣ ਲਈ 131 450 'ਤੇ 'ਅਨੁਵਾਦ ਅਤੇ ਦੁਭਾਸ਼ੀਆ ਸੇਵਾ' ਨੂੰ ਵੀ ਫ਼ੋਨ ਕਰ ਸਕਦੇ ਹੋ।
ਤੁਸੀਂ ਇਸ ਪੰਨੇ ਦੇ ਅੰਗਰੇਜ਼ੀ ਭਾਗਾਂ ਨੂੰ ਪੜ੍ਹਨ ਲਈ ਗੂਗਲ ਟ੍ਰਾਂਸਲੇਟ ਦੀ ਵਰਤੋਂ ਕਰ ਸਕਦੇ ਹੋ।
On this page:
What to do if you see distressing content online
Online spaces should be safe for everyone, but you may sometimes come across content that is distressing – especially if it shows extreme violence or acts of terrorism.
This fact sheet has information about what to do and how to get support if you see online content that is seriously harmful and disturbing.
Adult cyber abuse
ਬਾਲਗ਼ ਸਾਈਬਰ ਸ਼ੋਸ਼ਣ ਬਾਰੇ ਝੱਟਪਟ ਗਾਈਡ
ਇਹ ਗਾਈਡ ਦੱਸਦੀ ਹੈ ਕਿ ਬਾਲਗ਼ ਸਾਈਬਰ ਸ਼ੋਸ਼ਣ ਕੀ ਹੁੰਦਾ ਹੈ, ਜੇਕਰ ਤੁਸੀਂ ਇਸਦਾ ਅਨੁਭਵ ਕਰਦੇ ਹੋ ਤਾਂ ਕੀ ਕਰਨਾ ਹੈ, ਅਤੇ ਇਸਦੀ ਰਿਪੋਰਟ ਕਿਵੇਂ ਕਰਨੀ ਹੈ ਅਤੇ ਮੱਦਦ ਕਿਵੇਂ ਪ੍ਰਾਪਤ ਕਰਨੀ ਹੈ।
Cyberbullying
ਸਾਈਬਰ ਧੱਕੇਸ਼ਾਹੀ ਬਾਰੇ ਝੱਟਪਟ ਗਾਈਡ
ਇਹ ਗਾਈਡ ਦੱਸਦੀ ਹੈ ਕਿ ਸਾਈਬਰ ਧੱਕੇਸ਼ਾਹੀ ਕੀ ਹੁੰਦੀ ਹੈ, ਜੇਕਰ ਤੁਸੀਂ ਇਸਦਾ ਅਨੁਭਵ ਕਰਦੇ ਹੋ ਤਾਂ ਕੀ ਕਰਨਾ ਹੈ, ਅਤੇ ਇਸਦੀ ਰਿਪੋਰਟ ਕਿਵੇਂ ਕਰਨੀ ਹੈ ਅਤੇ ਮੱਦਦ ਕਿਵੇਂ ਪ੍ਰਾਪਤ ਕਰਨੀ ਹੈ।
Domestic and family violence
Advice and information to assist people who are experiencing online abuse as part of domestic and family violence.
Download the guides for more information
Last updated: 18/08/2024