ਉਨ੍ਹਾਂ ਦੀ ਭਲਾਈ ਦੇ ਹਿੱਤ ਵਿੱਚ ਨਾਮਕ ਮੁਹਿੰਮ: ਪੰਜਾਬੀ (Punjabi)
ਹੁਣ ਆਸਟ੍ਰੇਲੀਆ ਵਿੱਚ ਸੋਸ਼ਲ ਮੀਡੀਆ ਖਾਤਾ ਬਣਾਉਣ ਲਈ ਤੁਹਾਡੀ ਉਮਰ 16 ਸਾਲ ਜਾਂ ਇਸ ਤੋਂ ਵੱਧ ਹੋਣੀ ਲਾਜ਼ਮੀ ਹੈ। ਇਹ ਬਦਲਾਅ 10 ਦਸੰਬਰ 2025 ਤੋਂ ਲਾਗੂ ਹੋ ਚੁੱਕਾ ਹੈ।
‘ਉਨ੍ਹਾਂ ਦੀ ਭਲਾਈ ਦੇ ਹਿੱਤ ਵਿੱਚ’ ਨਾਮਕ ਮੁਹਿੰਮ ਪਰਿਵਾਰਾਂ ਨੂੰ ਨਵੀਆਂ ਉਮਰ ਸੰਬੰਧੀ ਪਾਬੰਦੀਆਂ ਨੂੰ ਸਮਝਣ ਅਤੇ ਉਨ੍ਹਾਂ ਮੁਤਾਬਿਕ ਢਲਣ ਵਿੱਚ ਮਦਦ ਕਰਦੀ ਹੈ।
ਸੋਸ਼ਲ ਮੀਡੀਆ ਖਾਤਿਆਂ ਤੱਕ ਪਹੁੰਚ ਵਿੱਚ ਕੀਤਾ ਗਿਆ ਇਹ ਬਦਲਾਅ ਯੁਵਕਾਂ ਨੂੰ ਔਨਲਾਈਨ ਨੁਕਸਾਨਾਂ ਤੋਂ ਬਚਾਉਣ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਅਤੇ ਭਲਾਈ ਦਾ ਸਮਰਥਨ ਕਰਨ ਲਈ ਤਿਆਰ ਕੀਤਾ ਗਿਆ ਹੈ।
16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਖਾਤਿਆਂ ਦੀ ਪਹੁੰਚ ਵਿੱਚ ਦੇਰੀ ਕਿਉਂ ਕੀਤੀ ਗਈ ਹੈ?
ਭਾਵੇਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਕੁੱਝ ਫਾਇਦੇ ਵੀ ਹੋ ਸਕਦੇ ਹਨ, ਪਰ ਯੁਵਕਾਂ ਲਈ ਨੁਕਸਾਨ ਦੇ ਖ਼ਤਰੇ ਉਸਤੋਂ ਵੱਧ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਅਜੇ ਤੱਕ ਸੋਸ਼ਲ ਮੀਡੀਆ ਦੇ ਗੁੰਝਲਦਾਰ ਮਾਹੌਲ ਨੂੰ ਸਮਝਣ ਅਤੇ ਸੰਭਾਲਣ ਲਈ ਲੋੜੀਂਦੇ ਹੁਨਰ, ਤਜਰਬਾ ਜਾਂ ਸਮਝ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ, ਇਸ ਗੱਲ ਦੇ ਵੀ ਸਬੂਤ ਹਨ ਕਿ ਇਹ ਯੁਵਕਾਂ ਦੀ ਮਾਨਸਿਕ ਸਿਹਤ ਅਤੇ ਭਲਾਈ ‘ਤੇ ਅਸਰ ਪਾਉਂਦਾ ਹੈ।
ਸੋਸ਼ਲ ਮੀਡੀਆ ਦੀ ਵਰਤੋਂ ਲਈ ਘੱਟੋ-ਘੱਟ ਉਮਰ ਸੰਬੰਧੀ ਬਦਲਾਅ ਅਤੇ ਇਸ ਵਿੱਚ ਸ਼ਾਮਲ ਸੋਸ਼ਲ ਮੀਡੀਆ ਪਲੇਟਫਾਰਮਾਂ ਬਾਰੇ ਜਾਣਕਾਰੀ ਲਈ, ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਉਮਰ ਸੰਬੰਧੀ ਪਾਬੰਦੀਆਂ ਦੇ ਹੱਬ (Social Media Age Restrictions hub) ‘ਤੇ ਜਾਓ, ਜਿੱਥੇ ਤਾਜ਼ਾ ਜਾਣਕਾਰੀ ਅਤੇ ਸਰੋਤ ਅੰਗ੍ਰੇਜ਼ੀ ਵਿੱਚ ਉਪਲਬਧ ਹਨ।
ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਬਦਲਾਅ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ, ਕਿਰਪਾ ਕਰਕੇ ਹੇਠਾਂ ਸਕ੍ਰੋਲ ਕਰੋ ਤਾਂ ਜੋ ਤੁਸੀਂ ਇਸ ਮੁਹਿੰਮ ਦੀ ਸਮੱਗਰੀ ਦੇ ਵੀਡੀਓ ਦੇਖ ਸਕੋ, ਪੜ੍ਹ ਸਕੋ ਅਤੇ ਡਾਊਨਲੋਡ ਕਰ ਸਕੋ , ਅਤੇ ਇਸ ਪੰਨੇ ‘ਤੇ ਉਪਲਬਧ ਅਨੁਵਾਦਿਤ ਸਰੋਤਾਂ ਨੂੰ ਵੀ ਪ੍ਰਾਪਤ ਕਰ ਸਕੋ।
ਅਸੀਂ ਤੁਹਾਨੂੰ ਪ੍ਰੇਰਿਤ ਕਰਦੇ ਹਾਂ ਕਿ ਤੁਸੀਂ ਇਹ ਸਮੱਗਰੀ ਆਪਣੇ ਦੋਸਤਾਂ, ਪਰਿਵਾਰ, ਸਹਿਕਰਮੀਆਂ ਅਤੇ ਆਪਣੇ ਜਾਣ-ਪਛਾਣ ਵਾਲਿਆਂ ਨਾਲ ਸਾਂਝੀ ਕਰੋ, ਤਾਂ ਜੋ ਤੁਹਾਡੇ ਭਾਈਚਾਰੇ ਦੇ ਯੁਵਕਾਂ ਨੂੰ ਇਸ ਬਦਲਾਅ ਅਨੁਸਾਰ ਢਲਣ ਵਿੱਚ ਮਦਦ ਮਿਲ ਸਕੇ।
Downloads
Frequently asked questions
Fact sheet and conversation guide
Last updated: 05/02/2026